| ਸਿਪਾਹੀ: | ਖੂਹ 'ਤੇ ਘੜਾ ਭਰੇਂਦੀਏ ਮੁਟਿਆਰੇ ਨੀ, |
| ਮੁਟਿਆਰ: | ਪਾਣੀ ਤਾਂ ਪੀ ਮੁਸਾਫਰਾ ਵੇ, |
| ਸਿਪਾਹੀ: | ਸੋਨੇ ਦੀ ਮੇਰੀ ਤੱਕੜੀ ਨੀ ਬੀਬੋ, |
| ਮੁਟਿਆਰ: | ਸੋਨੇ ਦੀ ਮੇਰੀ ਪਾਲਕੀ ਵੇ ਅੜਿਆ, |
| ਸਿਪਾਹੀ: | ਸਾਈਆਂ ਘੜਾ ਤੇਰਾ ਭਜ ਪਵੇ, |
| ਮੁਟਿਆਰ: | ਸਾਈਆਂ ਘੋੜਾ ਤੇਰਾ ਮਰ ਜਾਏ, |
| (ਮੁਟਿਆਰ ਘਰ ਜਾਂਦੀ ਹੈ ਤਾਂ ਉਸਦੀ ਮਾਂ ਪੁੱਛਦੀ ਹੈ) | |
| ਮਾਂ: | ਕੀ ਮੋਈਏ, ਕੀ ਮਾਰੀਏ, ਨੀ ਧੀਏ ! |
| ਮੁਟਿਆਰ: | ਨਾ ਮੋਈ ਮਾਰੀ, ਮੇਰੀ ਅੰਬੜੀਏ, |
| (ਫਿਰ ਘੋੜੇ ਵੱਲ ਵੇਖਕੇ) | |
| ਮੁਟਿਆਰ: | ਇਹ ਕਿਸ ਦੇ ਘੋੜੇ ਜੋੜੇ ਨੀ ਅੰਬੜੀਏ, |
| ਮਾਂ: | ਜਿਦ੍ਹੇ ਨਾਲ ਤੂੰ ਪਰਨਾਈ ਨੀ ਧੀਏ, |
| (ਫਿਰ ਢੋਲ ਸਿਪਾਹੀ ਨੂੰ ਮਨਾਣ ਜਾਂਦੀ ਹੈ) | |
| ਮੁਟਿਆਰ: | ਕੇ ਸੁੱਤਾ ਕੇ ਜਾਗਦਾ ਵੇ ਚੰਨਾਂ ! |
| ਸਿਪਾਹੀ: | ਨਾ ਸੁੱਤਾ ਨਾ ਜਾਗਦਾ ਨੀ, |
| ਮੁਟਿਆਰ: | ਨਿੱਕਿਆਂ ਹੁੰਦਿਆਂ ਹੋ ਗਈਆਂ ਵੇ ਬੀਬਾ, |
"ਪੰਜਾਬ ਦੀ ਲੋਕ ਧਾਰਾ" (ਸੋਹਿੰਦਰ ਸਿੰਘ ਬੇਦੀ) 'ਚੋਂ ਧੰਨਵਾਦ ਸਹਿਤ




