Monday 9 February, 2009

ਤਾਹੀਓਂ ਸਿਰ ਚ੍ਹੜਿਆ

ਮਾਂ ਨੀ ਮਾਂ
ਰੁੱਸੀ ਹੋਈ ਸੱਸ ਨੂੰ ਕਿਵੇਂ ਮਨਾਈਦਾ?
ਰੋਟੀ ਖਾ ਲਉ ਮਾਤਾ ਜੀ
ਹੱਥ ਬੰਨ੍ਹਾ ਲਉ ਮਾਤਾ ਜੀ

ਮਾਂ ਨੀ ਮਾਂ
ਰੁੱਸੀ ਹੋਈ ਨਣਾਨ ਨੂੰ ਕਿਵੇਂ ਮਨਾਈਦਾ?
ਰੋਟੀ ਖਾ ਲਉ ਬੀਬੀ ਜੀ
ਹੱਥ ਬੰਨ੍ਹਾ ਲਉ ਬੀਬੀ ਜੀ

ਮਾਂ ਨੀ ਮਾਂ
ਰੁੱਸੀ ਹੋਈ ਜਠਾਣੀ ਨੂੰ ਕਿਵੇਂ ਮਨਾਈਦਾ?
ਐਧਰ ਆ ਸ਼ਰੀਕਣੀਏ
ਆਢਾ ਲਾ ਸ਼ਰੀਕਣੀਏ
..............
ਬਾਹਰੋਂ ਆਉਂਦਾ ਚਾਹ ਧਰ ਲੈਂਦਾ
ਨਾਲ ਮੁੰਡਿਆਂ ਦੀ ਟੋਲੀ
ਮੈਂ ਨਾ ਕਿਸੇ ਦੇ ਭਾਂਡੇ ਮਾਂਜਣੇ
ਮੈਂ ਨਾ ਕਿਸੇ ਦੀ ਗੋਲੀ
ਤਾਹੀਓਂ ਸਿਰ ਚ੍ਹੜਿਆ
ਮੈਂ ਨਾ ਬਰਾਬਰ ਬੋਲੀ
..............
ਖੂਹ ਬੈਠੀ ਦਾਤਣ ਕਰਦੀ
ਚਿੱਟਿਆਂ ਦੰਦਾਂ ਦੀ ਮਾਰੀ
ਬਾਹਰੋਂ ਆਇਆ ਮੱਚਿਆ ਸੜਿਆ
ਚੁੱਕ ਕੇ ਮਹਿਲ ਨਾਲ ਮਾਰੀ
ਕਰ ਲੈ ਦਿੱਲ ਲੱਗੀਆਂ
ਤੂੰ ਜਿੱਤਿਆ ਮੈਂ ਹਾਰੀ
..............
ਆਟਾ ਮੇਰਾ ਗੁੰਨ੍ਹਿਆ ਪਿਆ ਸੀ
ਦਾਲ ਪਈ ਸੀ ਘੋਟੀ
ਅੱਗ ਮਚਾ ਕੇ ਤਵਾ ਸੀ ਧਰਿਆ
ਪੱਕਣ ਵਾਲੀ ਰੋਠੀ
ਅੱਕਿਆ ਥੱਕਿਆ ਬਾਹਰੋਂ ਆਇਆ
ਮੇਰੇ ਲੱਕ ਤੇ ਮਾਰੀ ਸੋਟੀ
ਇੱਕ ਚਿੱਤ ਕਰਦਾ ਫੜ੍ਹ ਲਾਂ ਜੂੜਿਓਂ
ਘੋਲ ਸੁਟਾਂ ਇਹਦੀ ਨੇਕੀ
ਜੇ ਤੈਂ ਐਂ ਕਰਨੀ
ਭੌਰ ਜਾਣਗੇ ਪੇਕੀਂ
..............
ਸੱਸੇ ਨੀ ਸਮਝਾ ਲੈ ਪੁੱਤ ਨੂੰ
ਘਰ ਨੀ ਬਗਾਨੇ ਜਾਂਦਾ
ਘਰ ਦੀ ਸ਼ਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਂਦਾ
ਨੀ ਸਮਝਾ ਸੱਸੀਏ
ਹਾਏ ਜਰਿਆ ਨੀ ਜਾਂਦਾ
..............

2 comments:

Gurinderjit Singh (Guri@Khalsa.com) said...

ਸੱਸੇ ਨੀ ਸਮਝਾ ਲੈ ਪੁੱਤ ਨੂੰ
ਘਰ ਨੀ ਬਗਾਨੇ ਜਾਂਦਾ
ਘਰ ਦੀ ਸ਼ਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਂਦਾ
ਨੀ ਸਮਝਾ ਸੱਸੀਏ
ਹਾਏ ਜਰਿਆ ਨੀ ਜਾਂਦਾ

WAH! Tusi bahut kujh keh gye is boli wich!

boli paun wali de shabash.. inne dukh nu vi boli pa ke dass rahi hai..

ਦੀਪਇੰਦਰ ਸਿੰਘ said...

ਗੁਰਿੰਦਰ ਜੀ,
ਤੁਸੀਂ ਸਹੀ ਬੁਝਿਆ ।
ਸਾਡਾ ਲੋਕ ਸਾਹਿਤ- ਬਿੰਬਾਂ, ਪ੍ਰਤੀਕਾਂ, ਸੂਖਮ ਭਾਵਾਂ ਦੇ ਪ੍ਰਗਟਾਵੇ ਪੱਖੋਂ ਅਣਮੋਲ ਖਜ਼ਾਨਾ ਹੈ ।
ਤੇ ਏਸ ਰਾਹੀਂ ਸਾਡੇ ਸਾਦ-ਮੁਰਾਦੇ ਪੇਂਡੂ ਲੋਕਾਂ ਦੀ ਅਸੀਮ ਸਿਰਜਣਾਤਮਕ ਸ਼ਕਤੀ ਤੇ ਵਸੀਹ ਪ੍ਰਤਿਭਾ ਦਾ ਦੀਦਾਰ ਹੁੰਦਾ ਹੈ ।