Saturday, 30 August 2008

ਲੋਕੀਂ ਸਾਨੂੰ ਛੜੇ ਆਖਦੇ


ਕੋਈ ਡਰਦੀ ਪੀਹਣ ਨਾ ਜਾਵੇ

ਛੜਿਆਂ ਦੇ ਦੋ ਚੱਕੀਆਂ

..............................

ਚੁਲ਼ੇ ਅੱਗ ਨਾ ਘੜੇ ਵਿਚ ਪਾਣੀ

ਛੜਿਆਂ ਨੂੰ ਵਖ਼ਤ ਪਿਆ

..............................

ਐਵੇਂ ਭਰਮ ਰੰਨਾਂ ਨੂੰ ਮਾਰੇ

ਹਲਕੇ ਨਾ ਛੜੇ ਫਿਰਦੇ

..............................

ਛੜੇ ਪੈਣਗੇ ਮੱਕੀ ਦੀ ਰਾਖੀ

ਰੰਨਾ ਵਾਲੇ ਘਰ ਪੈਣਗੇ

..............................

ਮੇਰੀ ਚੱਪਣੀ ਵਗਾਹ ਕੇ ਮਾਰੀ

ਛੜਿਆਂ ਦੇ ਅੱਗ ਨੂੰ ਗਈ

..............................

ਅਸੀਂ ਰੱਬ ਦੇ ਪਰਾਹੁਣੇ ਆਏ

ਲੋਕੀਂ ਸਾਨੂੰ ਛੜੇ ਆਖਦੇ

..............................

ਜਾਵੇਂਗਾ ਜਹਾਨੋਂ ਖਾਲੀ

ਵੇ ਛੜਿਆ ਦੋਜਕੀਆ

..............................

ਕਾਹਨੂੰ ਦੇਨੀਏਂ ਕੁਪੱਤੀਏ ਗਾਲਾਂ

ਛੜੇ ਦਾ ਕਿਹੜਾ ਪੁੱਤ ਮਰਜੂ

..............................

ਛਿੱਟਾ ਦੇ ਗਈ ਝਾਂਜਰਾਂ ਵਾਰੀ

ਛੜਿਆਂ ਦਾ ਦੁੱਧ ਓੱਬਲੇ

..............................

ਕਿੱਥੇ ਲਿਖਿਆ ਫ਼ਰੰਗੀਆ ਦੱਸ ਦੇ

ਰੰਨਾਂ ਵਾਲੇ ਜੰਗ ਜਿਤਦੇ

..............................

ਜਿੱਤ ਹੋਜੂ ਵੇ ਫ਼ਰੰਗਆ ਤੇਰੀ

ਛੜਿਆਂ ਨੂੰ ਲੈ ਜਾ ਲਾਮ 'ਤੇ

..............................

2 comments:

Anonymous said...

Really Nice Deepinder ji,
I was thinking about starting such a venture.

Keep up doing good work...
ਅਸੀਂ ਰੱਬ ਦੇ ਪਰਾਹੁਣੇ ਆਏ

ਲੋਕੀਂ ਸਾਨੂੰ ਛੜੇ ਆਖਦੇ
:) taahin taan eho jiha kujh karan da time mil jaanda (i mean blogging)

ਦੀਪਇੰਦਰ ਸਿੰਘ said...

ਸਹੀ ਗੱਲ ਆ ਜੀ , ਲੋਕੀਂ ਤਾਂ ਐਵੇਂ ਆਪਾਂ ਨੂੰ blogger ਕਹਿੰਦੇ ਨੇ , 'ਵਿਚਲਾ' ਦੁੱਖ ਕਿਸੇ ਨੂੰ ਪਤਾ ਨੀ । ਪਰ ਤੁਸੀਂ ਦਿਲ ਨਾ ਛੱਡੋ, ਬੋਲੀਆਂ ਤਾਂ ਇਕੱਠੀਆਂ ਹੋਗੀਆਂ - ਗਿੱਧੇ ਦਾ ਹੀਲਾ ਵੀ ਹੋਜੂ !